ਸਾਹ ਦੇ ਉੱਭਰ ਰਹੇ ਵਾਇਰਸ ਕੋਵਿਡ-19 : ਖੋਜ, ਰੋਕਥਾਮ, ਪ੍ਰਤੀਕਿਰਿਆ ਅਤੇ ਨਿਯੰਤਰਣ ਦੇ ਢੰਗ
Offered By: OpenWHO
Course Description
Overview
ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇੱਕ ਵਿਸ਼ਾਲ ਪਰਿਵਾਰ ਹੈ ਜੋ ਕਿ ਸਧਾਰਨ ਸਰਦੀ ਜੁਖਾਮ ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀਆਂ ਜਿਵੇਂ ਕਿ ਮਿਡਲ ਈਸਟ ਰੇਸਪਾਈਰੇਟਰੀ ਸਿੰਡਰੋਮ (MERS) ਅਤੇ ਸੈਵਰ ਐਕਿਊਟ ਸਿੰਡਰੋਮ (SARS) ਤੱਕ ਦੀ ਬਿਮਾਰੀ ਦਾ ਕਾਰਨ ਬਣਦੇ ਹਨ।
ਇੱਕ ਨਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਪਛਾਣ ਵੁਹਾਨ, ਚੀਨ ਵਿੱਚ 2019 ਵਿੱਚ ਹੋਈ ਸੀ। ਇਹ ਇਕ ਨਵਾਂ ਕੋਰੋਨਾ ਵਾਇਰਸ ਹੈ ਜਿਸ ਦੀ ਪਹਿਲਾਂ ਇਨਸਾਨਾਂ ਵਿਚ ਪਛਾਣ ਨਹੀਂ ਕੀਤੀ ਗਈ ਸੀ।
ਇਹ ਕੋਰਸ ਕੋਵਿਡ-19 ਅਤੇ ਸਾਹ ਦੇ ਉੱਭਰ ਰਹੇ ਵਾਇਰਸਾਂ ਪ੍ਰਤੀ ਸਧਾਰਨ ਜਾਣ-ਪਹਿਚਾਣ ਕਰਵਾਉਂਦਾ ਹੈ ਅਤੇ ਇਹ ਕੋਰਸ ਜਨਤਕ ਸਿਹਤ ਪੇਸ਼ੇਵਰਾਂ, ਘਟਨਾ ਪ੍ਰਬੰਧਕਾਂ ਤੇ ਸੰਯੁਕਤ ਰਾਸ਼ਟਰ, ਅੰਤਰ ਰਾਸ਼ਟਰੀ ਸੰਸਥਾਵਾਂ ਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਕੰਮ ਕਰਦੇ ਕਰਮਚਾਰੀਆਂ ਲਈ ਹੈ।
ਪਦਾਰਥਕ ਢਾਂਚੇ ਦੀ ਰਚਨਾ ਉਪਰੰਤ ਬਿਮਾਰੀ ਦਾ ਸਰਕਾਰੀ ਨਾਮਕਰਨ ਕੀਤਾ ਗਿਆ ਹੈ, ਕਿਤੇ ਵੀ nCoV ਦਾ ਜ਼ਿਕਰ COVID-19 ਦਾ ਸੰਕੇਤ ਕਰਦਾ ਹੈ, ਭਾਵ ਹਾਲ ਹੀ ਵਿੱਚ ਲੱਭੇ ਗਏ ਕੋਰੋਨਾ ਵਾਇਰਸ ਕਾਰਨ ਹੋਈ ਛੂਤ ਦੀ ਬਿਮਾਰੀ ।
ਕਿਰਪਾ ਕਰਕੇ ਨੋਟ ਕਰੋ ਕਿ ਇਸ ਕੋਰਸ ਦੀ ਸਮੱਗਰੀ ਨੂੰ ਵਰਤਮਾਨ ਵਿੱਚ ਸਭ ਤੋਂ ਤਾਜ਼ਾ ਮਾਰਗਦਰਸ਼ਨ ਨੂੰ ਦਰਸਾਉਣ ਲਈ ਸੋਧਿਆ ਜਾ ਰਿਹਾ ਹੈ। ਤੁਸੀਂ ਹੇਠਾਂ ਦਿੱਤੇ ਕੋਰਸਾਂ ਵਿੱਚ ਕੁਝ COVID-19-ਸਬੰਧਤ ਵਿਸ਼ਿਆਂ 'ਤੇ ਅੱਪਡੇਟ ਕੀਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
ਟੀਕਾਕਰਨ: COVID-19 ਵੈਕਸੀਨ ਚੈਨਲ
IPC ਉਪਾਅ: [ਆਈਪੀਸੀ ਲਈ ਕੋਵਿਡ-19
ਐਂਟੀਜੇਨ ਰੈਪਿਡ ਡਾਇਗਨੌਸਟਿਕ ਟੈਸਟਿੰਗ: 1) SARS-CoV-2 ਐਂਟੀਜੇਨ ਰੈਪਿਡ ਡਾਇਗਨੌਸਟਿਕ ਟੈਸਟਿੰਗ; 2) SARS-CoV-2 ਐਂਟੀਜੇਨ RDT ਲਾਗੂ ਕਰਨ ਲਈ ਮੁੱਖ ਵਿਚਾਰ
Syllabus
Course information
ਇਹ ਕੋਰਸ ਹੇਠ ਦਰਸਾਈਆਂ ਭਾਸ਼ਾਵਾਂ ਵਿਚ ਵੀ ਉਪਲਬਧ ਹੈ:
English - Français - Español - 中文 - Português - العربية - русский - Türkçe - српски језик - فارسی - हिन्दी, हिंदी - македонски јазик - Tiếng Việt - Indian sign language - magyar - Bahasa Indonesia - বাংলা - اردو - Kiswahili - አማርኛ - ଓଡିଆ - Hausa - Tetun - Deutsch - Èdè Yorùbá - Asụsụ Igbo - isiZulu - Soomaaliga - Afraan Oromoo - دری - Kurdî - پښتو - मराठी - Fulfulde- සිංහල - Latviešu valoda - తెలుగు - Esperanto - ภาษาไทย - chiShona - Kreyòl ayisyen -Казақ тілі - தமிழ் - Ελληνικά
ਉੱਡਦੀ ਨਜ਼ਰ : ਇਹ ਕੋਰਸ ਸਾਹ ਸੰਬੰਧੀ ਉੱਭਰ ਰਹੇ ਵਿਸ਼ਾਣੂਆਂ ਨਾਲ ਸਧਾਰਨ ਜਾਣ ਪਛਾਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਨਾਵਲ ਕੋਰੋਨਾ ਵਾਇਰਸ ਵੀ ਸ਼ਾਮਲ ਹੈ। ਇਸ ਕੋਰਸ ਦੀ ਸਮਾਪਤੀ ਉਪਰੰਤ, ਤੁਸੀਂ ਇਸ ਦਾ ਨਿਮਨ ਦਰਜ ਵਰਣਨ ਕਰਨ ਦੇ ਯੋਗ ਹੋ ਜਾਵੋਗੇ :
- ਸਾਹ ਦੇ ਉੱਭਰ ਰਹੇ ਵਾਇਰਸਾਂ ਦੀ ਪ੍ਰਕਿਰਤੀ, ਪ੍ਰਕੋਪ ਦਾ ਪਤਾ ਲਗਾਉਣ ਅਤੇ ਉਸ ਦਾ ਮੁਲਾਂਕਣ ਕਰਨਾ, ਸਾਹ ਪ੍ਰਣਾਲੀ ਦੇ ਨਵਲ ਵਾਇਰਸਾਂ ਦੇ ਕਾਰਨ, ਪ੍ਰਕੋਪ ਨੂੰ ਰੋਕਣ ਅਤੇ ਨਿਯੰਤਰਿਤ ਕਰਨ ਦੀਆਂ ਰਣਨੀਤੀਆਂ;
- ਸਾਹ ਦੇ ਨਵਲ ਵਿਸ਼ਾਣੂਆਂ ਦੇ ਉੱਭਰਣ ਦਾ ਪਤਾ ਲਗਾਉਣ, ਰੋਕਥਾਮ ਅਤੇ ਇਸ ਦਾ ਪ੍ਰਤੀਕਰਮ ਘਟਾਉਣ ਲਈ ਸਮੁਦਾਏ ਨੂੰ ਜੋਖਮ ਰਹਿਤ ਕਰਨ ਲਈ ਕਿਹੜੀਆਂ ਰਣਨੀਤੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਹਰ ਮਡਿਊਲ ਨਾਲ ਸਬੰਧਤ ਸਰੋਤ ਜੋੜੇ ਗਏ ਹਨ ਜੋ ਤੁਹਾਨੂੰ ਇਸ ਵਿਸ਼ੇ ਵਿਚ ਹੋਰ ਗਹਿਰਾ ਜਾਣ ਵਿਚ ਸਹਾਇਤਾ ਕਰਦੇ ਹਨ।
ਸਿੱਖਣ ਦੇ ਉਦੇਸ਼ : ਸਾਹ ਸਬੰਧੀ ਉਭਰ ਰਹੇ ਵਾਇਰਸਾਂ ਦੇ ਬੁਨਿਆਦੀ ਸਿਧਾਂਤਾਂ ਦਾ ਵਰਣਨ ਕਰਨਾ ਅਤੇ ਪ੍ਰਕੋਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਰੋਕਣਾ ਹੈ।
ਕੋਰਸ ਦੀ ਮਿਆਦ : ਲਗਭਗ 3 ਘੰਟੇ.
ਸਰਟੀਫਿਕੇਟ : ਸਾਰੇ ਕੁਇਜ਼ ਮੁਕਾਬਲਿਆਂ ਲਈ ਉਪਲਬਧ ਕੁੱਲ ਨੰਬਰਾਂ ਵਿਚੋਂ ਘੱਟੋ -ਘੱਟ 80% ਨੰਬਰ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਲਈ ਪ੍ਰਾਪਤੀ ਦਾ ਰਿਕਾਰਡ ਸਬੰਧੀ ਸਰਟੀਫਿਕੇਟ ਉਪਲਬਧ ਹੋਵੇਗਾ। ਪ੍ਰਾਪਤੀ ਦਾ ਰਿਕਾਰਡ ਪ੍ਰਾਪਤ ਕਰਨ ਵਾਲੇ ਭਾਗੀਦਾਰ ਇਸ ਕੋਰਸ ਲਈ ਇੱਕ ਓਪਨ ਬੈਜ ਵੀ ਡਾਉਨਲੋਡ ਕਰ ਸਕਦੇ ਹਨ. ਇਹ ਸਿੱਖਣ ਲਈ ਇੱਥੇ ਕਲਿਕ ਕਰੋ.
ਸਾਹ ਸੰਬੰਧੀ ਉੱੱਭਰ ਰਹੇ ਵਾਇਰਸਾਂ ਪਾਠ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ, ਜਿਸ ਵਿਚ COVID-19 : ਖੋਜ, ਰੋਕਥਾਮ, ਜਵਾਬ ਅਤੇ ਨਿਯੰਤਰਣ ਦੇ ਢੰਗ 2020 ਸ਼ਾਮਲ ਹਨ ਇਸ ਅਨੁਵਾਦ ਦੀ ਸਮੱਗਰੀ ਜਾਂ ਸ਼ੁੱਧਤਾ ਲਈ WHO ਜ਼ਿੰਮੇਵਾਰ ਨਹੀਂ ਹੈ. ਇੰਗਲਿਸ਼ ਅਤੇ ਪੰਜਾਬੀ ਭਾਸ਼ਾ ਦੇ ਅਨੁਵਾਦ ਵਿਚ ਕੋਈ ਅਸੰਗਤੀ ਹੋਣ ਦੀ ਸਥਿਤੀ ਵਿਚ, ਮੂਲ ਅੰਗਰੇਜ਼ੀ ਵਰਜਨ ਹੀ ਪ੍ਰਮਾਣਿਕ ਸੰਸਕਰਣ ਹੋਵੇਗਾ.ਇਹ ਅਨੁਵਾਦ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਪ੍ਰਮਾਣਿਤ ਨਹੀਂ ਹੈ। ਇਹ ਸਰੋਤ ਸਿਰਫ ਸਿੱਖਣ ਸਹਾਇਤਾ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ।
Course contents
ਮਡਿਊਲ ਏ : ਸਾਹ ਦੇ ਉੱਭਰ ਰਹੇ ਵਾਇਰਸਾਂ, ਸਮੇਤ ਕੋਵਿਡ-19 ਨਾਲ ਜਾਣ -ਪਹਿਚਾਣ:
ਸਿੱਖਣ ਦਾ ਸਮੁੱਚਾ ਉਦੇਸ਼: ਇਹ ਦੱਸਣ ਦੇ ਯੋਗ ਹੋਣਾ ਕਿ ਸਾਹ ਦੇ ਇੱਕ ਉੱਭਰ ਰਹੇ ਵਾਇਰਸ, ਜਿਸ ਵਿਚ COVID-19 ਵੀ ਸ਼ਾਮਲ ਹੈ, ਮਨੁੱਖੀ ਸਿਹਤ ਲਈ ਵਿਸ਼ਵਵਿਆਪੀ ਖ਼ਤਰਾ ਕਿਵੇਂ ਹਨ।ਮਡਿਊਲ ਬੀ : ਸਾਹ ਦੇ ਉੱਭਰ ਰਹੇ ਵਾਇਰਸਾਂ ਦਾ ਪਤਾ ਲਗਾਉਣਾ, ਸਮੇਤ COVID-19: ਨਿਗਰਾਨੀ ਅਤੇ ਪ੍ਰਯੋਗਸ਼ਾਲਾ ਵਿਚ ਜਾਂਚ :
ਸਿੱਖਣ ਦਾ ਸਮੁੱਚਾ ਉਦੇਸ਼ : ਸਾਹ ਸਬੰਧੀ ਉਭਰ ਰਹੇ ਵਿਸ਼ਾਣੂ ਦੇ ਫੈਲਣ ਦਾ ਪਤਾ ਲਗਾਉਣ ਅਤੇ ਉਸਦਾ ਮੁਲਾਂਕਣ ਕਰਨ ਬਾਰੇ ਦੱਸਣਾ।ਮਡਿਊਲ ਸੀ : ਜੋਖਮ ਸੰਚਾਰ ਅਤੇ ਸਮੁਦਾਇਕ ਸ਼ਮੂਲੀਅਤ:
ਸਿੱਖਣ ਦਾ ਸਮੁੱਚਾ ਉਦੇਸ਼ : ਇਹ ਦੱਸਣ ਲਈ ਕਿ ਕੋਵਿਡ -19 ਨੂੰ ਖੋਜਣ, ਰੋਕਣ ਅਤੇ ਮੋੜ ਦੇਣ ਲਈ ਸਮੁਦਾਇ ਨੂੰ ਸੰਚਾਰਿਤ ਜੋਖਮ ਰੋਕਣ ਅਤੇ ਮਿਲ ਕੇ ਕੰਮ ਲਈ ਕਿਹੜੀਆਂ ਰਣਨੀਤੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।ਮਡਿਊਲ ਡੀ : ਸਾਹ ਦੇ ਉੱਭਰ ਰਹੇ ਵਾਇਰਸਾਂ ਸਮੇਤ ਕੋਵਿਡ-19 ਤੋ ਬਚਾਓ ਅਤੇ ਪ੍ਰਤੀਕਿਰਿਆ:
ਸਿੱਖਣ ਦਾ ਸਮੁੱਚਾ ਉਦੇਸ਼ : ਸਾਹ ਪ੍ਰਣਾਲੀ ਦੇ ਉੱਭਰ ਰਹੇ ਜਰਾਸੀਮਾਂ ਨੂੰ ਰੋਕਣ ਅਤੇ ਨਿਯੰਤਰਣ ਦੀਆਂ ਰਣਨੀਤੀਆਂ ਦਾ ਵਰਣਨ ਕਰਨਾ, ਜਿਸ ਵਿੱਚ ਕੋਰੋਨਾ ਵਾਇਰਸ ਦਾ ਫੈਲਣਾ ਵੀ ਸ਼ਾਮਲ ਹੈ।
Related Courses
Perioperative Medicine in ActionUniversity College London via FutureLearn Tackling Antimicrobial Resistance: A Social Science Approach
Imperial College London via FutureLearn Vaccines and COVID-19 Teach-Out
University of Michigan via Coursera COVID-19: Tackling the Novel Coronavirus
London School of Hygiene & Tropical Medicine via FutureLearn Science Matters: Let's Talk About COVID-19
Imperial College London via Coursera